ਦੋਸਤੋ, ਮੈਂ ਿਕਸੇ ਪ੍ਰਕਾਰ ਦੀ ਵੀ ਹਿੰਸਾ ਦਾ ਮੁਦੱਈ ਨਹੀਂ ਹਾਂ ਪਰੰਤੂ!!!!!!!

FB_IMG_1535339492881

ਦੋਸਤੋ, ਮੈਂ ਿਕਸੇ ਪ੍ਰਕਾਰ ਦੀ ਵੀ ਹਿੰਸਾ ਦਾ ਮੁਦੱਈ ਨਹੀਂ ਹਾਂ ਪਰੰਤੂ ਕੈਲੀਫੋਰਨੀਆ(ਅਮਰੀਕਾ) ਿਵਖੇ ਮਨਜੀਤ ਿਸੰਘ ਜੀ.ਕੇ ਨਾਲ ਹੋਈ ਘਟਨਾ ਸਿੱਖਾਂ ਦੇ ਮਨਾਂ ਿਵੱਚ ਅਖੌਤੀ ਅਕਾਲੀਆਂ ਪ੍ਰਤੀ ਭਰੇ ਰੋਹ ਅਤੇ ਗ਼ੁੱਸੇ ਦਾ ਪ੍ਰਗਟਾਵਾ ਹੈ, ਜਿਹੜੇ ਿਕ ਸਿੱਖ ਕੋਮ ਅਤੇ ਪੰਜਾਬ ਦੀ ਅਵਾਜ਼ ਉਠਾਉਣ ਵਾਲੇ ਹਰੇਕ ਿਵਅਕਤੀ ਨੂੰ ISI (ਪਾਕਿਸਤਾਨ) ਦਾ ਏਜੰਟ ਦੱਸਦੇ ਹਨ।

FB_IMG_1535339516363

ਅਖੌਤੀ ਅਕਾਲੀ ਿੲਸ ਲਈ ਵੀ ਨਫ਼ਰਤ ਦੇ ਪਾਤਰ ਬਣ ਗਏ ਹਨ ਿਕਉਂਿਕ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਿਵੱਚ ਵੀ ਇਨਸਾਫ਼ ਨਹੀਂ ਦਿਵਾ ਸਕੇ ਅਤੇ ਬਰਗਾੜੀ ਿਵਖੇ ਲੱਗੇ ਿੲਨਸਾਫ ਮੋਰਚੇ ਿਵੱਚ ਸ਼ਾਮਿਲ ਸਿੱਖਾਂ ਨੂੰ ਵੀ ISI ਦਾ ਏਜੰਟ ਕਹਿ ਕੇ ਝੇਡਾਂ ਕਰਦੇ ਹਨ।

FB_IMG_1535339463246.jpg

ਅਮਰੀਕਾ ਿਵੱਚ ਵਾਪਰੀ ਘਟਨਾ ਿੲਸ ਗੱਲ ਦਾ ਵੀ ਸੰਕੇਤ ਹੈ ਿਕ ਜੇਕਰ ਅਖੌਤੀ ਅਕਾਲੀਆਂ ਨੇ ਸੁਧਾਰ ਨਾ ਕੀਤਾ ਤਾਂ ਸਿੱਖ ਕੋਮ ਿਵੱਚ ਉਹਨਾਂ ਪ੍ਰਤੀ ਰੋਹ ਅਤੇ ਗ਼ੁੱਸੇ ਦੀ ਿੲਹ ਭਾਵਨਾ ਹੋਰ ਿਜਆਦਾ ਪ੍ਰਬਲ ਹੋ ਜਾਵੇਗੀ। ਿੲਹ ਹੀ ਹਾਲ ਪੰਜਾਬ ਦੇ ਹੱਕ ਿਵੱਚ ਨਾ ਖੜਣ ਵਾਲਿਆਂ ਦਾ ਹੋਵੇਗਾ – ਖਹਿਰਾ

FB_IMG_1535139841008
ਪੰਜਾਬੀਆਂ ਦੀ ਚਿਰੌਕਣੀ ਸਿੱਧੀ ਫਲਾਈਟ ਦੀ ਮੰਗ ਪੂਰੀ !!!
Live Coverage By Australian Rang Live Channel Watch Video

ਭਾਰਤ ਤੋਂ ਆਸਟਰੇਲੀਆ ਦੇ ਦੌਰੇ ਤੇ ਆਏ ਨੌਜਵਾਨ ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜ਼ਲਾ ਅੱਜ ਬ੍ਰਿਸਬੇਨ ਦੇ ਘਰੇਲੂ ਏਅਰਪੋਰਟ ਤੇ ਆਸਟਰੇਲੀਆ ਦੇ ਕਾਂਗਰਸੀ ਵਰਕਰਾਂ ਅਤੇ ਮੁੱਖ ਹਸਤੀਆਂ ਵੱਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ।

ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਗੁਰਜੀਤ ਸਿੰੰਘ ਔਜ਼ਲਾ ਜੋ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਕਾਂਗਰਸ ਪਾਰਟੀ ਦੇ ਅਹਿਮ ਆਗੂਆਂ ਵਿੱਚੋਂ ਇਕ ਹਨ, ਉਹ ਬੀਤੇ ਦਿਨੀਂ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਹੋਏ ਇਕੱਠਾਂ ਵਿੱਚ ਸ਼ਾਮਿਲ ਹੋਏ ਹਨ ।
FB_IMG_1535140003516
ਅੱਜ ਜਦੋਂ ਉਹ ਮੈਲਬੌਰਨ ਤੋਂ ਬ੍ਰਿਸਬੇਨ ਸ਼ਹਿਰ ਵਿਖੇ ਪਹੁੰਚੇ ਤਾਂ ਏਅਰਪੋਰਟ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕਵੀਨਜਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਬ੍ਰਿਸਬੇਨ ਦੀਆਂ ਨਾਮਵਰ ਹਸਤੀਆਂ ਵਿੱਚ ਰੀਅਲ ਇਸਟੇਟ ਕਾਰੋਬਾਰੀ ਰਘਬੀਰ ਸਿੰਘ ਸਰਾਏ, ਪ੍ਰਣਾਮ ਸਿੰਘ ਹੇਅਰ, ਜਗਦੀਪ ਸਿੰਘ ਗਿੱਲ ਪੱਤਰਕਾਰ ਅਕਾਲੀ ਪੱਤ੍ਰਿਕਾ, ਹਰਪ੍ਰੀਤ ਸਿੰਘ ਕੋਹਲੀ ਪ੍ਰਧਾਨ ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਸੋਨੀ ਸੈਂਭੀ ਅੱਜ ਦੀ ਆਵਾਜ਼ ਅਤੇ ਆਸਟਰੇਲੀਅਨ ਰੰਗ ਚੈਨਲ, ਸੰਨੀ ਖਹਿਰਾ, ਮਲਕੀਤ ਧਾਲੀਵਾਲ ਡਾਇਮੰਡ ਪ੍ਰੋਡਕਸ਼ਨ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ, ਸਟੇਜ ਸੰਚਾਲਕ ਜਸਵਿੰਦਰ ਸਿੰਘ ਰਾਣੀਪੁਰ, ਗੁਰਧਿਆਨ ਸਿੰਘ ਹਾਂਡਾ, ਗੁਰਪ੍ਰੀਤ ਸਿੰਘ ਜਾਤੀ ਉਮਰਾ ਆਦਿ ਹਾਜ਼ਰ ਸਨ ।
images (1).jpegਇਸ ਮੌਕੇ ਪੁੱਛੇ ਗਏ ਸਵਾਲ ਦੇ ਜਵਾਬ ਗੁਰਜੀਤ ਔਜ਼ਲਾ ਨੇ ਪੰਜਾਬੀਆਂ ਦੀ ਚਿਰੌਕਣੀ ਸਿੱਧੀ ਫਲਾਈਟ ਦੀ ਮੰਗ ਪੂਰੀ ਹੋਣ ਨੂੰ ਇਕ ਸ਼ੁਰੂਆਤ ਦੱਸਿਆ, ਔਜ਼ਲਾ ਨੇ ਕਿਹਾ ਕਿ ਆਸਟਰੇਲੀਆ ਵਿੱਚ ਹੁਣ ਇਕ ਪੰਜਾਬ ਵੱਸ ਚੁੱਕਾ ਹੈ । ਇਸ ਪੰਜਾਬ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਦਿਵਾਈ ਜਾਵੇਗੀ । ਪਰਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ । ਅਵਨਿੰਦਰ ਸਿੰਘ ਲਾਲੀ ਨੇ ਪੂਰੇ ਮਝੈਲ ਅੰਦਾਜ਼ ਵਿੱਚ ਜਿਥੇ ਗੁਰਜੀਤ ਸਿੰਘ ਔਜ਼ਲਾ ਦਾ ਸਵਾਗਤ ਕੀਤਾ, ਉਥੇ ਹਰ ਆਏ ਹੋਏ ਸਮੱਰਥਕ ਦਾ ਧੰਨਵਾਦ ਕਰਦਿਆਂ ਐਤਵਾਰ ਨੂੰ ਗੁਰਦੁਆਰਾ ਲੋਗਨ ਰੋਡ ਏਟ ਮਾਈਲ ਪਲੇਨਜ਼ ਦੇ ਐਜੂਕੇਸ਼ਨ ਹਾਲ ਵਿੱਚ ਗੁਰਜੀਤ ਔਜ਼ਲਾ ਜੀ ਦੇ ਸਨਮਾਨ ਵਿੱਚ ਹੋ ਰਹੇ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀ WATCH VIDEO